ਪੰਜਾਬ ਅਤੇ ਬੇਨਾਮ ਲਾਸ਼ਾਂ

ਇੰਦਰਜੀਤ ਸਿੰਘ ਜੇਜੀ

10 ਸਤੰਬਰ ਸੰਸਾਰ ਭਰ ਵਿਚ ਆਤਮ-ਹੱਤਿਆਵਾਂ ਤੇ ਨਿਯੰਤ੍ਰਣ ਦਿਨ

ਪਹਿਲੀ ਸਤੰਬਰ ਨੂੰ ਜ਼ਿਲ੍ਹਾ ਜੀਂਦ ਵਿਚ ਬਰਵਾਲਾ ਲਿੰਕ ਉਤੇ ਪਦਾਰਥ ਖੇੜਾ ਪੁਲ ਨੇੜੇ, ਖਨੌਰੀ ਤੋਂ ਕੋਈ 3 ਕਿਲੋਮੀਟਰ ਪੂਰਬ ਵਿਚ ਪੰਜ ਲਾਸ਼ਾਂ ਮਿਲੀਆਂ। ਉਹ ਲਾਸ਼ਾਂ ਭਾਖੜਾ ਨਹਿਰ ਤੋਂ ਖਨੌਰੀ ਬੈਰੇਜ ਤੱਕ ਕਿਸੇ ਤਰ੍ਹਾਂ ਰੁੜ੍ਹ ਕੇ ਆਈਆਂ ਸਨ। ਇਹ ਦ੍ਰਿਸ਼ ਬਹੁਤ ਹੀ ਦਿਲ ਦਹਿਲਾ ਦੇਣ ਵਾਲਾ ਸੀ, ਕਿ ਏਨੇ ਨੂੰ ਇਕ ਹੋਰ ਲਾਸ਼ ਪੁਲ ਦੇ ਥੱਲੇ ਵਿਖਾਈ ਦਿੱਤੀ। ਅਤੇ ਫਿਰ ਪੰਜ ਲਾਸ਼ਾਂ ਵਿਚੋਂ ਇਕ ਲਾਸ਼ ਨਹਿਰ ਦੇ ਕੰਢੇ ”ਤੇ ਵੇਖਿਆ – ਦੋ ਕੁੱਤੇ ਉਸਨੂੰ ਪਾਣੀ ਵਿਚੋਂ ਬਾਹਰ ਕੱਢ ਰਹੇ ਸਨ। ਕੋਲੋਂ ਲੰਘਣ ਵਾਲੇ ਲੋਕਾਂ ਨੇ ਸਾਨੂੰ ਦਸਿਆ ਕਿ ਇਸ ਸਥਾਨ ਦੇ ਨਜ਼ਦੀਕ ਖੇਤਾਂ ਵਿਚ ਹੱਡੀਆਂ ਅਤੇ ਖੋਪੜੀਆਂ ਅਕਸਰ ਮਿਲਦੀਆਂ ਹਨ – ਜੋ ਕੁਝ ਵੀ ਕੁੱਤਿਆਂ ਦੁਆਰਾ ਖਾਣ ਤੋਂ ਬਾਅਦ ਇਨ੍ਹਾਂ ਲਾਸ਼ਾਂ ਦਾ ਬੱਚ ਜਾਂਦਾ ਹੈ।

ਇਹ ਲਾਸ਼ਾਂ ਕਿਨ੍ਹਾਂ ਵਿਅਕਤੀਆਂ ਦੀਆਂ ਹਨ ? ਨਾਂ ਅਤੇ ਪਿੰਡ ਨਾਲ ਇਨ੍ਹਾਂ ਵਿਚੋਂ ਕੁਝ ਕਦੇ ਹੀ ਪਛਾਣੇ ਜਾਂਦੇ ਹਨ। ਜਿਸ ਸਮੇਂ ਤਕ ਇਹ ਲਾਸ਼ਾਂ ਖਨੌਰੀ ਜਾਂ ਬਰਵਾਲਾ ਲਿੰਕ ਤਲ ਪੁਹੁੰਚਦੀਆਂ ਹਨ, ਉਨ੍ਹਾਂ ਦੇ ਬਟੂਏ, ਕਪੜੇ ਅਤੇ ਜੁੱਤੀਆਂ ਆਦਿ ਖ਼ਤਮ ਹੋ ਜਾਂਦੀਆਂ ਹਨ। ਪਾਣੀ ਵਿਚ ਡੁੱਬੁ ਟਹਿਣ ਨਾਲ ਉਨ੍ਹਾਂ ਦੇ ਨੈਨ-ਨਕਸ਼ ਅਤੇ ਚਮੜੀ ਛਿੱਲੇ ਜਾਣ ਵਿਚ ਘੱਟੋ-ਘੱਟ ਦਸ ਦਿਨ ਲਗਦੇ ਹਨ, ਇੱਥੋਂ ਤਕ ਕਿ ਸਰੀਰ ”ਤੇ ਉਕਰੇ ਕਿਸੇ “ਟੈਟੂ” ਦੇ ਚਿੰਨ੍ਹ ਵੀ ਵਿਖਾਈ ਨਹੀਂ ਦੇਂਦੇ। ਇਹ ਤਾਂ ਸਪੱਸ਼ਟ ਹੈ ਕਿ ਬਹੁਤ ਸਾਰੀਆਂ ਲਾਸ਼ਾਂ ਉਨ੍ਹਾਂ ਲੋਕਾਂ ਦੀਆਂ ਹੁੰਦੀਆਂ ਹਨ ਜੋ ਰੋਪੜ ਅਤੇ ਪਟਿਆਲਾ ਜ਼ਿਲ੍ਹਿਆਂ ਵਿਚ ਰਹਿੰਦੇ ਹਨ, ਕਿਉਂਕਿ ਉਥੇ ਭਾਖੜਾ ਨਹਿਰ 164 ਕਿਲੋਮੀਟਰ ਹੈ, ਸਿਰਫ਼ 5 ਕਿਲੋਮੀਟਰ ਹਰਿਆਣਾ ਵਿਚ ਪੈਂਦੀ ਹੈ, 159 ਕਿਲੋਮੀਟਰ ਪੰਜਾਬ ਵਿਚ ਹੈ ਅਤੇ ਇਨ੍ਹਾਂ 159 ਕਿਲੋਮੀਟਰਾਂ ਵਿਚੋਂ, 157 ਕਿਲੋਮੀਟਰ ਰੋਪੜ ਅਤੇ ਪਟਿਆਲਾ ਜ਼ਿਲ੍ਹਿਆਂ ਵਿਚੋਂ ਲੰਘਦੀ ਹੈ।

ਹਕੀਕਤ ਵਿਚ ਇਨ੍ਹਾਂ ਅਣਪਛਾਤੀਆਂ ਲਾਸ਼ਾਂ ਦੀ ਸੰਭਾਲ ਕਰਨਾ ਲਾਜ਼ਮੀ ਹੈ। ਇਹ ਲਾਜ਼ਮੀ ਇਸ ਕਾਰਣ ਹੈ ਕਿਉਂਕਿ ਨੈਤਿਕ ਤੌਰ ਤੇ ਅਤੇ ਮਨੁੱਖਾ ਦਰਦ ਇਸ ਗਲ ਦੀ ਮੰਗ ਕਰਦਾ ਹੈ। ਜੇਕਰ “ਮਨੁੱਖੀ ਦੇਹ ਦਾ ਸਤਿਕਾਰ” ਕਥਨ ਦੇ ਕੋਈ ਅਰਥ ਹਨ ਤਾਂ ਕਿਸੇ ਮਨੁੱਖ ਨੂੰ ਸਿਰਫ਼ ਕੁੱਤਿਆਂ ਦਾ ਧਿਆਨ ਖਿੱਚਣ ਵਾਲੀ ਇਕ ਭਿੱਜੀ ਲਾਸ਼ ਵਾਂਗ ਖ਼ਤਮ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਅਜਿਹੇ ਹਾਲਾਤ ਨੂੰ ਅਣਗੌਲਿਆਂ ਕਰਨਾ ਜਿਉਂਦੇ ਮਨੁੱਖਾਂ ਨੂੰ ਮ੍ਰਿਤਕਾਂ ਨਾਲੋਂ ਵਧੇਰੇ ਤ੍ਰਿਸਕਾਰਦਾ ਹੈ।

ਇਸ ਗੱਲ ਕਿ ਸਾਨੂੰ ਇਨ੍ਹਾਂ ਲਾਸ਼ਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਦਾ ਇਕ ਘੱਟ ਵਿਚਾਰਵਾਦੀ ਕਾਰਣ ਇਹ ਹੈ ਕਿ ਸਰਕਾਰ ਦਾ ਇਹ ਫ਼ਰਜ਼ ਹੈ ਕਿ ਉਹ ਕਾਨੂੰਨ ਅਤੇ ਨਿਆਂ ਦੀ ਰਖਿਆ ਕਰੇ। ਸਿਰਫ਼ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਣ ਚਾਹੀਦੀ, ਸਗੋਂ ਮੌਤ ਦੇ ਕਾਰਣ ਵੀ ਜਾਣਨੇ ਚਾਹੀਦੇ ਹਨ। ਕਈਆਂ ਦੀ ਮੌਤ ਹਾਦਸੇ ਕਾਰਣ ਡੁੱਬਣ ਕਾਰਣ ਅਤੇ ਕਈਆਂ ਦੀ ਮੌਤ ਦਾ ਕਾਰਣ ਆਤਮ-ਹੱਤਿਆ ਵੀ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਕਿਸੇ ਨੂੰ ਕਤਲ ਕਰਕੇ ਨਹਿਰ ਵਿਚ ਸੁੱਟ ਦਿੱਤਾ ਗਿਆ ਹੋਵੇ । ਇਹ ਸਾਰੇ ਕੇਸਿਜ਼ ਵਿਚ ਮ੍ਰਿਤਕਾਂ ਦੀ ਪੁਕਾਰ ਹੈ ਕਿ ਸਰਕਾਰ ਉਨ੍ਹਾਂ ਦੀਆਂ ਲਾਸ਼ਾਂ ਨਾਲ ਨਿਆਂ ਕਰੇ।

ਪੁਲਿਸ ਦੁਆਰਾ ਗੁੰਮਸ਼ੁਦਾ ਵਿਅਕਤੀ ਦੀ ਰਿਪੋਰਟ ਦਰਜ ਨਾ ਕਰਵਾਉਣਾ ਇਕ ਆਮ ਗਲ ਹੈ ਜੋ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ। ਜੇਕਰ ਨਹਿਰ ਵਿਚੋਂ ਕੋਈ ਲਾਸ਼ ਬਾਹਰ ਕੱਢੀ ਜਾਂਦੀ ਹੈ ਤਾਂ ਉਹ ਕੋਈ ਗੁੰਮਸ਼ੁਦਾ ਵਿਅਕਤੀ ਨਹੀਂ ਰਹਿ ਜਾਂਦੀ – ਉਹ ਤਾਂ ਲਭਿਆ ਜਾ ਚੁਕਾ ਹੈ। ਇਸ ਗਲ ਦੀ ਤਫ਼ਤੀਸ਼ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਵਿਅਕਤੀ ਕੌਣ ਸਨ ਅਤੇ ਉਨ੍ਹਾਂ ਦੀ ਮੌਤ ਕਿਸ ਤਰ੍ਹਾਂ ਹੋਈ। ਇਸ ਤਰ੍ਹਾਂ ਕਰਨ ਨਾਲ, ਇਹ ਸੱਚਾਈ ਉਜਾਗਰ ਹੋਵੇਗੀ ਕਿ ਉਨ੍ਹਾਂ ਅਣਪਛਾਤੇ ਵਿਅਕਤੀਆਂ ਦੀ ਗਿਣਤੀ ਜਿਨ੍ਹਾਂ ਸਬੰਧੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਅਤੇ ਅਜਿਹੇ ਵਿਅਕਤੀਆਂ ਦੀ ਗਿਣਤੀ ਜੋ ਪੁਲਿਸ ਦੇ ਰਿਕਾਰਡ ਵਿਚ ਗੁੰਮਸ਼ੁਦਾ ਦਰਸਾਏ ਗਏ ਹਨ, ਵਿਚਲਾ ਅੰਤਰ ਸਾਫ਼ ਪ੍ਰਗਟ ਹੋ ਜਾਵੇਗਾ। ਦੂਜੇ ਸ਼ਬਦਾਂ ਵਿਚ, ਜੇਕਰ ਹਰ ਮਹੀਨੇ 40 ਲਾਸ਼ਾਂ ਭਾਖੜਾ ਨਹਿਰ ਵਿਚ ਰੁੜ੍ਹ ਕੇ ਆਉਂਦੀਆਂ ਹਨ, ਅਤੇ ਰੋਪੜ ਅਤੇ ਪਟਿਆਲਾ ਪੁਲਿਸ ਦੁਆਰਾ ਦਰਜ ਕੀਤੇ ਜਾਣ ਵਾਲੇ ਗੁੰਮਸ਼ੁਦਾ ਵਿਅਕਤੀਆਂ ਦੀ ਮਹੀਨੇਵਾਰ ਗਿਣਤੀ ਦੱਸ ਹੁੰਦੀ ਹੈ, ਤਾਂ ਸਮਝ ਸਕਦੇ ਹਾਂ ਕਿ ਕੋਈ ਗੜਬੜ ਜ਼ਰੂਰ ਹੈ।

ਪੁਲਿਸ ਦੀ ਸਿਫ਼ਤ ਵਿਚ ਜਾਂਦਾ ਹੈ ਕਿ ਮਹਿਕਮੇ ਨੇ ਕਿ ਇਸ ਮਸਲੇ ਵਿਚ ਸੁਧਾਰ ਲਿਆਉਣ ਲਈ ਹਾਲ ਹੀ ਵਿਚ ਕੁਝ ਕਾਰਵਾਈ ਅਵੱਸ਼ ਕੀਤੀ ਹੈ। ਖਨੌਰੀ ਵਿਖੇ ਖਨੌਰੀ ਹੈੱਡ ਤੇ ਰੁੜ੍ਹ ਕਟੇ ਆਉਣ ਵਾਲੀਆਂ ਲਾਸ਼ਾਂ ਸਬੰਧੀ ਨਿਗਰਾਨੀ ਕਰਨ ਹਿੱਤ ਇਕ ਪੁਲਿਸ ਕਰਮਚਾਰੀ ਦੀ ਡਿਊਟੀ ਲਗਾ ਦਿੱਤੀ ਗਈ ਹੈ। ਉਸਦੀ ਇਹ ਡਿਊਟੀ ਹੈ ਕਿ ਉਹ ਹਰ ਰੋਜ਼ ਰੁੜ੍ਹ ਕੇ ਆਉਣ ਵਾਲੀਆਂ ਲਾਸ਼ਾਂ ਸਬੰਧੀ ਇਕ ਰਜਿਸਟਰ ਵਿਚ ਇੰਦਰਾਜ਼ ਕਰਦਾ ਹੈ। ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਰੁੜ੍ਹ ਕੇ ਆਈਆਂ ਲਾਸ਼ਾਂ ਦੀ ਔਸਤ ਗਿਜ਼ਤੀ 35 ਤੋਂ 40 ਤਕ ਹੈ। ਇਹ “ਗੁੰਮਸ਼ੁਦਾ ਵਿਅਕਤੀਆਂ” ਦੇ ਮਸਲੇ ਸਬੰਧੀ ਕੋਈ ਗੰਭੀਰ ਕਾਰਵਾਈ ਕੀਤੇ ਜਾਣ ਵਲ ਇਕ ਪਹਿਲਾ ਚੰਗਾ ਕਦਮ ਹੈ।

ਨਿਗਰਾਨੀ ਤੇ ਤਾਇਨਾਤ ਪੁਲਿਸ ਕਰਮਚਾਰੀ ਦੇ ਇੰਦਾਰਾਜ਼ਾਂ ਅਨੁਸਾਰ ਤਕਰੀਬਨ 35 ਤੋਂ 40 ਲਾਸ਼ਾਂ ਪ੍ਰਤੀ ਮਾਹ ਦਾ ਆਂਕੜਾ ਸਾਹਮਣੇ ਆਉਂਦਾ ਹੈ – ਪਰ ਕੁਝ ਲਾਸ਼ਾਂ ਰਾਤ ਸਮੇਂ ਖਨੌਰੀ ਤੋਂ ਅੱਗੇ ਰੁੜ੍ਹ ਜਾਂਦੀਆਂ ਹਨ ਜਿਨ੍ਹਾਂ ਦਾ ਪਤਾ ਨਹੀਂ ਚਲਦਾ। ਹੋਰ ਲਾਸ਼ਾਂ ਪਾਣੀ ਦੀ ਸਤਿਹ ਤੋਂ ਹੇਠਾਂ ਵੀ ਰੁੜ੍ਹਦੀਆਂ ਜਾ ਸਕਦੀਆਂ ਹਨ ਜਾਂ ਇਨ੍ਹਾਂ ਦਾ ਕਿਸੇ ਹੋਰ ਕਾਰਣ ਪਤਾ ਨਾ ਚਲਦਾ ਹੋਵੇ। ਜੇਕਰ ਇਹ ਸਮਝੀਏ ਕਿ 8 ਤੋਂ 10 ਲਾਸ਼ਾਂ ਬਿਨਾ ਨੋਟਿਸ ਵਿਚ ਆਏ ਰੁੜ੍ਹ ਜਾਂਦੀਆਂ ਹਨ (ਭਾਵ ਤਕਰੀਬਨ 20 ਪ੍ਰਤੀਸ਼ਤ) – ਤਾਂ ਇਹ ਮਹੀਨੇ ਦੌ ਔਸਤ ਗਿਣਤੀ ਨੂੰ ਵਧਾ ਕੇ 60 ਕਰ ਦੇਵੇਗੀ। ਇਸ ਨੂੰ 12 ਨਾਲ ਗੁਣਾਂ ਕੀਤਿਆਂ, ਸਾਲਾਨਾ ਆਂਕੜਾ 700 ਤੋਂ ਘੱਟ ਨਹੀਂ ਹੋਵੇਗਾ। ਇਹ ਤਾਂ ਇਕ ਕੰਜ਼ਰਵੇਟਿਵ ਅਨੁਮਾਨ ਹੈ। ਦਸ ਸਾਲਾਂ ਦੇ ਅਰਸੇ ਲਈ, ਇਹ ਗਿਣਤੀ 7,000 ਹੋ ਸਕਦੀ ਹੈ। ਇਸ ਗਲ ਵਲ ਧਿਆਨ ਦਿੱਤੇ ਜਾਣ ਦੀ ਲੋੜ ਹੈ ਕਿ ਕਿ ਪੰਜਾਬ ਦੀਆਂ ਯੂਨੀਵਸਟੀਆਂ ਨੇ ਸੰਪੂਰਨ ਰਾਜ ਵਿਚ ਪਿਛਲੇ ਦਸ ਸਾਲਾਂ ਦੌਰਾਨ ਹਰ ਤਰੀਕੇ (ਜ਼ਹਿਰ ਖਾ ਕੇ, ਫਾਹਾ ਲੈ ਕੇ, ਡੁੱਬਣ ਨਾਲ, ਆਦਿ) ਆਤਮ-ਹੱਤਿਆਵਾਂ ਦੀ ਗਿਣਤੀ ਤਕਰੀਬਨ 7,000 ਦੱਸੀ ਹੈ। ਅਤੇ ਅਸੀਂ ਇਥੇ ਸਿਰਫ਼ ਦੋ ਜ਼ਿਲ੍ਹਿਆਂ ਵਿਚ ਕੇਵਲ ਡੁੱਬਣ ਨਾਲ ਮੌਤਾਂ ਦੀ ਗਿਣਤੀ 7,000 ਬਿਆਨ ਕਰ ਰਹੇ ਹਾਂ। ਦਿਹਾਤੀ ਆਤਮ-ਹੱਤਿਆਵਾਂ ਦੇ ਅਧਿਐਣ ਅਨੁਸਾਰ, ਡੁੱਬਣ ਕਾਰਣ ਮੌਤਾਂ ਦੀ ਗਿਣਤੀ ਕੁਲ ਆਤਮ-ਹੱਤਿਆਵਾਂ ਦਾ ਸਿਰਫ਼ 5 ਪ੍ਰਤੀਸ਼ਤ ਹੈ।

ਸਿਫ਼ਾਰਸ਼ਾਂ

ਲਾਸ਼ਾਂ ਨੂੰ ਬਾਹਰ ਕੱਢਣਾ ਯਕੀਨੀ ਬਣਾਉ

ਲਾਸ਼ਾਂ ਨੂੰ ਨਹਿਰ ਦੇ ਬਹਾਓ ਨਾਲ ਰੁੜ੍ਹ ਕੇ ਹਰਿਆਣੇ ਵਿਚ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ। ਹਰਿਆਣੇ ਦੀ ਪੁਲਿਸ ਤਾਂ ਪੰਜਾਬ ਵਿਚੋਂ ਚੋਰੀ ਕੀਤੀ ਗਈ ਕਿਸੇ ਕਾਰ ਦੀ ਪਰਵਾਹ ਨਹੀਂ ਕਰਦੀ, ਤਾਂ ਉਹ ਪੰਜਾਬ ਵਲੋਂ ਰੁੜ੍ਹ ਕੇ ਆਈ ਕਿਸੇ ਅਣਪਛਾਤੀ ਲਾਸ਼ ਦੀ ਪਰਵਾਹ ਕੀ ਕਰੇਗੀ। ਹਰ ਹੀਲੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਭਾਖੜਾ ਨਹਿਰ ਵਿਚੋਂ ਰੁੜ੍ਹ ਕੇ ਆਉਣ ਵਾਲੀਆਂ ਲਾਸ਼ਾਂ ਨੂੰ ਖਨੌਰੀ ਬੈਰਾਜ ਤੋਂ ਹੀ ਬਾਹਰ ਕੱਢ ਲਿਆ ਜਾਵੇ।ਅਜਿਹਾ ਲਾਸ਼ਾਂ ਨੂੰ ਲੱਭਣ ਲਈ ਵਧੇਰੇ ਨਿਗਰਾਨੀ ਅਤੇ ਸਟਾਫ਼ ਦੀ ਸਹੂਲਤ ਮੁਹੱਈਆ ਕਰਕੇ ਕੀਤਾ ਜਾ ਸਕਦਾ ਹੈ; ਇਸਦੇ ਲਈ  ਪਾਣੀ ਦੀ ਸਤਿਹ ਦੇ ਹੇਠਾਂ ਲਾਈਟਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ; ਬਰਵਾਲਾ ਲਿੰਕ ਜੋ ਕਿ ਹਰਿਆਣਾ ਵਲ ਜਾਂਦਾ ਹੈ ਦੁ ਆਫ਼-ਟੇਕ ਦੇ ਬਿਲਕੁਲ ਪਿਛੇ ਜਾਲ ਲਗਾਏ ਜਾਣੇ ਚਾਹੀਦੇ ਹਨ ਤਾ ਕਿ ਲਾਸ਼ਾਂ ਰੁੜ੍ਹ ਕੇ ਹਰਿਆਣੇ ਵਲ ਨਾ ਚਲੀਆਂ ਜਾਣਗੋਤਾਖੋਰ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ (ਅਜ ਉਥੇ ਇਕ ਲਾਸ਼ ਨੂੰ ਲੱਭਣ ਲਈ ਇਕ ਗੋਤਾਖੋਰ 20,000 ਰੁਪਏ ਲੈਂਦਾ ਹੈ)। ਇਕ ਗਰੀਬ ਬੰਦਾ ਐਨੇ ਪੈਸੇ ਨਹੀਂ ਦੇ ਸਕਦਾ। ਇਸਲਈ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਕੰਮ ਲਈ ਆਪਣੇ ਗੋਤਾਖੋਰ ਨਿਯੁਕਤ ਕਰੇ।)

ਉਥੇ ਇਕ ਮੁਰਦਾਘਰ ਸਥਾਪਤ ਕੀਤਾ ਜਾਵੇ

ਹਰਿਆਣਾ ਸਰਕਾਰ ਨੇ ਖਨੌਰੀ ਤੋਂ ਤਕਰੀਬਨ 60 ਕਿਲੋਮੀਟਰ ਦੀ ਦੂਰੀ ਤੇ ਵਹਿੰਦੇ ਵਲਨੂੰ ਅਗਰੋਹਾ ਵਿਖੇ ਇਕ ਆਧੂਨਿਕ ਮੁਰਦਾਘਰ ਸਥਾਪਤ ਕੀਤਾ ਹੈ। ਉਥੇ ਰੁੜ੍ਹ ਕੇ ਪਹੁੰਚਣ ਵਾਲੀਆਂ ਲਾਸ਼ਾਂ ਵਿਚੋਂ ਕਈ ਪੰਜਾਬ ਦੇ ਵਿਅਕਤੀਆਂ ਦੀਆਂ ਹੋਣਗੀਆਂ।ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖਨੌਰੀ ਵਿਖੇ ਇਕ ਮੁਰਦਾਘਰ ਸਥਾਪਤ ਕਰੇ।

ਫ਼ੋਰੈਨਸਿਕ ਪ੍ਰਣਾਲੀ ਦੀ ਪਾਲਣਾ ਕੀਤੀ ਜਾਵੇ

ਨਹਿਰ ਵਿਚੋਂ ਬਾਹਰ ਕੱਢੀ ਜਾਣ ਵਾਲੀ ਹਰੇਕ ਲਾਸ਼ ਸਬੰਧੀ ਸਥਾਪਿਤ ਫ਼ੋਰੈਂਸਿਕ ਪ੍ਰਣਾਲੀ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ।ਇਸ ਦੀ ਫ਼ੋਟੋਗ੍ਰਾਫ਼ੀ ਕੀਤੀ ਜਾਵੇ, ਉਂਗਲੀਆਂ ਦੇ ਨਿਸ਼ਾਨ ਲਏ ਜਾਣ ਅਤੇ ਡੀਐਨਏ ਨਮੂਨਾ ਲਿਆ ਜਾਵੇ।ਮੌਤ ਦੇ ਸਹੀ ਕਾਰਣ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਕਿਸੇ ਵਿਅਕਤੀ ਦਾ ਕਤਲ ਕੀਤਾ ਗਿਆ ਹੋਵੇ, ਅਤੇ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ ਹੋਵੇ।ਬਾਹਰ ਕੱਢੀ ਗਈ ਲਾਸ਼ ਨੂੰ ਪੁਲਿਸ ਦੇ ਰਿਕਾਰਡ ਨਾਲ ਮੇਲਾਣ ਕੀਤਾ ਜਾਣਾ ਚਾਹੀਦਾ ਹੈ ਕਿ ਕਿਤੇ ਕੋਈ ਗੁੰਮਸ਼ੁਦਾ ਵਿਅਕਤੀ ਦੇ ਨਾਲ ਮੇਲ ਖਾਂਦਾ ਹੋਵੇ। ਜੇਕਰ ਸਥਾਨਕ (ਲੋਕਲ) ਪੁਲਿਸ ਨੂੰ ਗੁੰਮਸ਼ੁਦਾ ਵਿਅਕਤੀ ਸਬੰਧੀ ਸੂਚਿਤ ਨਾ ਕੀਤਾ ਗਿਆ ਹੋਵੇ, ਜਿਸਦਾ ਹੁਲੀਆ ਲੱਭੀ ਗਈ ਲਾਸ਼ ਨਾਲ ਮਿਲਦਾ ਹੋਵੇ, ਤਾਂ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਇਹ ਜਾਣਨ ਦਾ ਹੀਲਾ ਕਰੇ ਕਿ ਉਸ ਨੂੰ ਅਜਿਹੀ ਸੂਚਨਾ ਕਿਉਂ ਨਹੀਂ ਸੀ ਦਿੱਤੀ ਗਈ। ਮਿਲੀ ਲਾਸ਼ ਦੀ ਫ਼ੋਟੋ ਵਧੇਰੇ ਪ੍ਰਚਲਿਤ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕੀਤੀ ਜਾਣੀ ਚਾਹੀਦੀ ਹੈ।

ਆਤਮ-ਹੱਤਿਆ ਨੂੰ ਗ਼ੈਰ-ਮੁਜਰਮਾਨਾ ਐਲਾਨਿਆ ਜਾਵੇ

ਅਮੂਮਨ ਪਰਿਵਾਰ, ਆਤਮ-ਹੱਤਿਆ ਦੀ ਸੂਚਨਾ ਇਸ ਡਰ ਕਾਰਣ ਨਹੀਂ ਦੇਂਦੇ ਕਿ ਪੁਲਿਸ ਉਨ੍ਹਾਂ ਨੂੰ ਖਵਾਰ ਨਾ ਕਰੇ। ਵਧੇਰੇ ਕਰਕੇ, ਉਹ ਇਸ ਗੱਲੋਂ ਵੀ ਗੁਰੇਜ਼ ਕਰਦੇ ਹਨ ਕਿ ਪੁਲਿਸ ਹੱਥੋਂ ਉਨ੍ਹਾਂ ਨੂੰ ਬੇਮਤਲਬ ਤੰਗ ਹੀ ਨਾ ਕੀਤਾ ਜਾਵੇ ਅਤੇ/ਜਾਂ ਉਨ੍ਹਾਂ ਨੂੰ ਲਾਸ਼ ਨੂੰ ਪੋਸਟ-ਮਾਰਟਮ ਲਈ ਕਿਸੇ ਦੁਰਾਡੇ ਦੇ ਹਸਪਤਾਲ ਵਿਚ ਲਿਜਾਉਣ ਲਈ ਕਿਹਾ ਜਾਵੇਗਾ ਭਾਵੇਂ ਜਿਸਦਾ ਖ਼ਰਚਾ ਉਹ ਬਰਦਾਸ਼ਤ ਨਾ ਕਰ ਸਕਦੇ ਹੋਣ।

ਹੋਰ ਕਾਰਵਾਈਆਂ:

ਖਨੌਰੀ ਦੇ ਵਸਨੀਖਾਂ ਨੇ ਉਥੇ ਇਕ ਸਰਾਂ ਬਣਾਈ ਹੈ ਅਤੇ ਉਹ ਉਸਦੀ ਦੇਖਭਾਲ ਵੀ ਕਰ ਰਹੇ ਹਨ। ਸਥਾਨਕ ਗੁਰਦੁਆਰੇ ਤੋਂ ਉਨ੍ਹਾਂ ਵਿਅਕਤੀਆਂ ਜੋ ਆਪਣੇ ਗੁੰਮਸ਼ੁਦਾ ਰਿਸ਼ਤੇਦਾਰਾਂ ਦੀ ਭਾਲ ਵਿਚ ਉਥੇ ਆਉਂਦੇ ਹਨ, ਨੂੰ ਲੰਗਰ ਆਦਿ ਛਕਾਇਆ ਜਾਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਡ ਇਸ ਸਥਾਨਕ ਪ੍ਰਸ਼ੰਸਾਯੋਗ ਪਹਿਲਕਦਮੀ ਵਿਚ ਯੋਗਦਾਨ ਪਾਏ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲਾਸ਼ਾਂ ਦੀ ਢੁਆਈ ਵਾਸਤੇ ਇਕ ਐਂਬੂਲੈਂਸ ਮੁਹੱਈਆ ਕਰੇ। ਇਸ ਸਾਲ ਦੌਰਾਨ ਪਹਿਲਾਂ ਸਰਕਾਰ ਨੇ ਇਕ ਪੁਰਾਣੀ ਖਟਾਰਾ ਜਿਹੀ ਗੱਡੀ ਖਨੌਰੀ ਭੇਜੀ ਸੀ। ਜਦੋਂ ਉਸ ਗੱਡੀ ਨੂੰ ਰਿਪੇਅਰ ਆਦਿ ਕਰਕੇ ਚਲਾਉਣਾ ਵੀ ਮੁਸ਼ਕਲ ਹੋ ਗਿਆ, ਤਾਂ ਸਥਾਨਕ ਐਮਪੀ ਨੇ ਆਪਣੇ ਐਮਪੀਐਲਏਡੀ ਡੰਡ ਵਿਚੋਂ ਇਕ ਐਂਬੂਲੈਂਸ ਮੁਹੱਈਆ ਕਰਵਾਈ।

This entry was posted in Uncategorized. Bookmark the permalink.